ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਸ਼ੇਰੇਵਾਲਾ ਦੀਆਂ ਹਨ | ਜਿੱਥੇ ਕਿਸਾਨਾਂ ਦੀ ਤਹਿਸੀਲਦਾਰ ਨਾਲ ਬਹਿਸ ਹੋ ਗਈ | ਦੱਸ ਦਈਏ ਕਿ ਪਿੰਡ ਦੇ ਇੱਕ ਕਿਸਾਨ ਨੂੰ ਮਾਣਯੋਗ ਹਾਈਕੋਰਟ ਦੇ ਹੁਕਮਾਂ ਉਪਰੰਤ ਪਾਣੀ ਦੀ ਵਾਰੀ ਦਿਵਾਉਣ ਲਈ ਗਏ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਰੰਗ ਵਾਪਿਸ ਪਰਤਣਾ ਪਿਆ। ਦਰਅਸਲ ਪਿੰਡ ਚੱਕ ਸ਼ੇਰੇਵਾਲਾ ਵਾਸੀ ਇੱਕ ਕਿਸਾਨ ਦੇ ਖੇਤ ਨੂੰ ਪਾਣੀ ਦੀ ਵਾਰੀ ਦੇਣ ਸਬੰਧੀ ਮਾਣਯੋਗ ਹਾਈਕੋਰਟ ਦੇ ਹੁਕਮਾਂ ਉਪਰੰਤ ਤਹਿਸੀਲਦਾਰ, ਜਿਲ੍ਹੇਦਾਰ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਪਰ ਇਸ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਪਿੰਡ ਪਾਕਾਂ ਦੇ ਕੁੱਝ ਕਿਸਾਨਾਂ ਨੇ ਇਸਦਾ ਵਿਰੋਧ ਕੀਤਾ।
.
Farmers and tehsildars fight over canal water, the atmosphere is heated, watch the video.
.
.
.
#muktsarsahib #Punjabnews #PunjabPolice